Rajinder Bains

ਹਕੀਕਤ - ਰਾਜਿੰਦਰ ਬੈਂਸ

ਰਾਣੋ  ਵਾਰ ਵਾਰ ਆਪਣੀ ਸੱਸ ਤੇ ਇਲਜ਼ਾਮ ਲਗਾ ਰਹੀ ਸੀ ਤੇ ਉਸਦਾ ਪਤੀ ਕੁਲਦੀਪ  ਉਸਨੂੰ ਵਾਰ ਵਾਰ ਆਪਣੀ ਹੱਦ ਵਿੱਚ ਰਹਿਣ ਲਈ ਕਹਿ ਰਿਹਾ ਸੀ ਪਰ ਰਾਣੋ  ਚੁੱਪ ਹੋਣ ਦਾ ਨਾ ਹੀ ਨਹੀਂ ਲੈ ਰਹੀ ਸੀ ਤੇ ਕਹਿ ਰਹੀ ਸੀ ਕੀ ਉਸਨੇ ਸੋਨੇ ਦੇ ਕੰਗਣ ਟੇਬਲ ਤੇ ਹੀ ਰੱਖੇ ਸੀ l ਮੇਰੇ, ਸਾਸੁ ਮਾਂ  ਤੇ ਤੁਹਾਡੇ ਤੋਂ ਇਲਾਵਾ ਇਸ ਕਮਰੇ ਵਿੱਚ ਕੋਈ ਨੀ ਆਇਆ ਇਸ ਲਈ ਕੰਗਣ  ਤੇਰੀ ਮਾਂ ਨੇ ਹੀ ਚੁੱਕੇ ਆ l  ਇਹ ਗੱਲ ਕੁਲਦੀਪ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸਨੇ ਆਪਣੀ ਪਤਨੀ ਰਾਣੋ  ਦੇ ਥੱਪੜ ਮਾਰਿਆ l ਰਾਣੋ  ਇਹ ਸਹਿਣ ਨਾ ਕਰ ਸਕੀ ਤੇ ਘਰ ਛੱਡ ਕੇ ਜਾਣ ਲੱਗੀ ਤੇ ਜਾਂਦੀ ਜਾਂਦੀ ਅਪਣੇ ਪਤੀ ਕੁਲਦੀਪ ਨੂੰ ਕਹਿਣ ਲੱਗੀ ਤੈਨੂੰ ਤੇਰੀ ਮਾਂ ਤੇ ਏਨਾ ਵਿਸਵਾਸ਼ ਕਿਊ ਆ ?
ਕੁਲਦੀਪ ਕਹਿਣ ਲਗਿਆ ਮੇਰੀ ਉਮਰ ਪੰਜ ਸਾਲਾਂ ਦੀ ਸੀ ਜਦੋ ਮੇਰੇ ਪਿਉ ਦੀ ਮੌਤ ਹੋ ਗਈ ਸੀ ਤੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਮੇਰੀ ਮਾਂ ਲੋਕਾ ਦੇ ਘਰਾਂ ਵਿੱਚ ਝਾੜੂ  ਪੋਚਾ ਲਗਾਉਂਦੀ ਸੀ  ਜਿਸ ਨਾਲ ਇੱਕ ਵੇਲੇ ਦੀ ਰੋਟੀ ਮਸਾਂ ਹੀ ਜੁੜਦੀ ਸੀ ਤੇ ਮਾਂ ਉਹ ਰੋਟੀ ਮੈਨੂੰ ਖਾਣ ਲਈ ਦਿੰਦੀ ਸੀ l  ਜਦੋ ਮੈਂ ਮਾਂ ਨੂੰ ਪੁੱਛਦਾ ਮਾਂ ਤੇਰੇ ਲਈ ਰੋਟੀ ਹੈ ਤਾ ਉਹ ਖਾਲੀ ਡੱਬਾ ਢੱਕ ਕੇ ਕਹਿੰਦੀ ਸੀ ਹਾਂ ਪੁੱਤ ਹੈ ਤੂੰ ਰੱਜ ਕੇ ਖਾ ਲੈ   ਅੱਜ ਜਦੋ ਮੈਂ ਰੋਟੀ ਕਮਾਉਣ ਜੋਗਾ ਹੋ ਗਿਆ ਤਾ ਮੈਂ ਕਿਵੇ ਭੁੱਲ ਸਕਦਾ ਜਿਸ ਮਾਂ ਨੇ ਮੇਰੇ ਲਈ ਆਪਣੀਆਂ ਸਾਰੀਆ  ਇਛਾਵਾਂ ਦਾ ਹੀ ਤਿਆਗ ਕਰਤਾ ਸੀ ਉਹ ਤੇਰੇ ਕੰਗਣ ਕਿਵੇ ਚੱਕ ਸਕਦੀ ਆ l ਤੂੰ ਤਾ ਛੇ ਮਹੀਨਿਆਂ ਤੋਂ ਮੇਰੇ ਨਾਲ ਆ ਪਰ ਮੈਂ ਆਪਣੀ ਮਾਂ ਦੀ ਤੱਪਸਿਆ ਨੂੰ ਪਿਛਲੇ 25 ਸਾਲਾਂ ਤੋਂ ਦੇਖਦਾ ਆ ਰਿਹਾ ਆ l  ਇਹ ਗੱਲ ਸੁਣਕੇ ਰਾਣੋ ਦੀਆ  ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹ ਮਾਫੀ ਮੰਗਣ ਲੱਗ ਪਈ l ਕੁਝ ਦਿਨਾਂ ਬਾਅਦ ਉਹ ਸੋਨੇ ਦੇ ਕੰਗਣ ਰਾਣੋ  ਨੂੰ ਸੋਫਾ ਝਾੜਦੀ ਹੋਈ ਨੂੰ ਮਿਲੇ ਤੇ ਉਸਨੂੰ ਆਪਣੀ ਇਸ ਗਲਤੀ ਤੇ ਬਹੁਤ ਪਛਤਾਵਾ ਹੋਇਆ । ਜਿੰਦਗੀ ਵਿਚ ਕਦੇ ਵੀ ਆਪਣੀ ਸੱਸ  ਤੇ ਸ਼ੱਕ ਨਾ ਕਰਿਓ ।
ਆਓ ਅਸੀਂ ਸਾਰੇ  ਸੁੰਹ ਚੁਕੀਏ ਕਿ ਦੁਨੀਆ ਤੇ ਹਜਾਰਾਂ ਮੰਦਿਰ, ਗੁਰਦੁਆਰੇ ਤੇ ਹਸਪਤਾਲ ਬਣ ਜਾਣ ਪਰ ਕੋਈ ਬਿਰਧ ਆਸ਼ਰਮ ਨਾ ਬਣੇ .

ਰਾਜਿੰਦਰ ਬੈਂਸ
ਲੁਧਿਆਣਾ
M- 9876516603

ਮਿੰਨੀ ਕਹਾਣੀ : ਲਾਲਚ - ਰਾਜਿੰਦਰ ਬੈਂਸ   

ਕਿਸੇ ਜੰਗਲ ਵਿਚ ਇਕ ਸੋਨੇ ਦੀ ਚੱਟਾਨ ਪਈ ਸੀ। 2 ਘੋੜਸਵਾਰ ਉਥੇ ਪਹੁੰਚੇ। ਦੋਵੇਂ ਉਥੇ ਇਕੋ ਵੇਲੇ ਪਹੁੰਚੇ ਸਨ, ਇਸ ਲਈ ਦੋਵਾਂ ਨੇ ਉਸ ਚੱਟਾਨ 'ਤੇ ਆਪਣਾ-ਆਪਣਾ ਹੱਕ ਜਤਾਇਆ। ਪਹਿਲਾਂ ਵਾਕ-ਯੁੱਧ ਹੋਇਆ ਅਤੇ ਅਖੀਰ ਵਿਚ ਤਲਵਾਰਾਂ ਖਿੱਚੀਆਂ ਗਈਆਂ। ਥੋੜ੍ਹੀ ਦੇਰ 'ਚ ਹੀ ਤਲਵਾਰਾਂ ਇਕ-ਦੂਜੇ ਦੇ ਆਰ-ਪਾਰ ਹੋ ਗਈਆਂ। ਦੋਵੇਂ ਨੌਜਵਾਨ ਉਥੇ ਹੀ ਢੇਰੀ ਹੋ ਗਏ।ਕੁਝ ਦੇਰ ਬਾਅਦ ਉਸੇ ਰਸਤੇ 'ਤੇ ਇਕ ਮਹਾਤਮਾ ਆਏ। ਉਹ ਵੀ ਸੋਨੇ ਦੀ ਚੱਟਾਨ ਦੇਖ ਕੇ ਹੈਰਾਨ ਰਹਿ ਗਏ। ਭੁੱਲ ਗਏ ਕਿ ਉਹ ਤਿਆਗੀ-ਤਪੱਸਵੀ ਹਨ। ਸੋਨੇ ਦੀ ਚਮਕ ਵਿਚ ਉਨ੍ਹਾਂ ਨੂੰ ਨੌਜਵਾਨਾਂ ਦੀਆਂ ਲਾਸ਼ਾਂ ਵੀ ਦਿਖਾਈ ਨਾ ਦਿੱਤੀਆਂ। ਉਹ ਸਕੀਮ ਬਣਾਉਣ ਲੱਗੇ ਕਿ ਕਿਵੇਂ ਉਸ ਚੱਟਾਨ ਨੂੰ ਚੁੱਕ ਕੇ ਆਪਣੀ ਝੌਂਪੜੀ ਵਿਚ ਪਹੁੰਚਾਉਣ। ਉਸੇ ਵੇਲੇ ਉਥੇ 6 ਚੋਰ ਆ ਗਏ। ਮਹਾਤਮਾ ਨੇ ਚੋਰਾਂ ਨੂੰ ਕਿਹਾ ਕਿ ਉਹ ਚੱਟਾਨ ਉਸ ਦੀ ਝੌਂਪੜੀ ਵਿਚ ਪਹੁੰਚਾ ਦੇਣ ਤਾਂ ਉਹ ਉਨ੍ਹਾਂ ਨੂੰ ਕਾਫੀ ਪੈਸਾ ਦੇਣਗੇ। ਚੋਰ ਹੱਸੇ ਅਤੇ ਬੋਲੇ,''ਅਸੀਂ ਤੈਨੂੰ ਹੀ ਉੱਪਰ ਪਹੁੰਚਾ ਦਿੰਦੇ ਹਾਂ, ਫਿਰ ਸਾਰਾ ਪੈਸਾ ਸਾਡਾ ਹੀ ਹੋਵੇਗਾ।'' ਚੋਰਾਂ ਨੇ ਅਜਿਹਾ ਹੀ ਕੀਤਾ।ਫਿਰ ਚੋਰਾਂ ਨੇ ਫੈਸਲਾ ਕੀਤਾ ਕਿ ਉਹ ਉਸ ਚੱਟਾਨ ਦੇ 6 ਹਿੱਸੇ ਕਰਕੇ ਵੰਡ ਲੈਣਗੇ ਪਰ ਸਮੱਸਿਆ ਇਹ ਸੀ ਕਿ ਚੱਟਾਨ ਦੇ 6 ਹਿੱਸੇ ਕੀਤੇ ਕਿਵੇਂ ਜਾਣ? ਅਖੀਰ 'ਚ ਉਹ ਇਕ ਸੁਨਿਆਰੇ ਕੋਲ ਗਏ। ਸੁਨਿਆਰੇ ਨੂੰ ਉਨ੍ਹਾਂ ਕਿਹਾ ਕਿ ਉਹ ਉਸ ਚੱਟਾਨ ਦੇ 6 ਹਿੱਸੇ ਕਰ ਦੇਵੇ। ਇਸ ਦੇ ਬਦਲੇ ਉਸ ਨੂੰ ਢੁਕਵਾਂ ਮਿਹਨਤਾਨਾ ਦਿੱਤਾ ਜਾਵੇਗਾ।ਚੋਰਾਂ ਦੀ ਗੱਲ ਸੁਣ ਕੇ ਸੁਨਿਆਰੇ ਦੇ ਮਨ ਵਿਚ ਲਾਲਚ ਆ ਗਿਆ। ਉਹ ਪੂਰੀ ਚੱਟਾਨ ਹੀ ਹਜ਼ਮ ਕਰਨ ਬਾਰੇ ਸੋਚਣ ਲੱਗਾ। ਉਸ ਨੇ ਤੁਰਨ ਤੋਂ ਪਹਿਲਾਂ 6 ਲੱਡੂ ਤਿਆਰ ਕੀਤੇ ਅਤੇ ਉਨ੍ਹਾਂ ਵਿਚ ਜ਼ਹਿਰ ਮਿਲਾ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਲੱਡੂਆਂ ਨੂੰ ਨਾਲ ਲੈ ਕੇ ਉਹ ਚੋਰਾਂ ਨਾਲ ਜੰਗਲ ਵਿਚ ਪਹੁੰਚਿਆ। ਉਸ ਨੇ ਕਿਹਾ,''ਭਰਾਓ! ਪਹਿਲਾਂ ਕੁਝ ਖਾ ਲਵੋ, ਕੰਮ ਬਾਅਦ 'ਚ ਕਰਾਂਗੇ।''ਚੋਰਾਂ ਨੇ ਕਿਹਾ,''ਪਹਿਲਾਂ ਕੰਮ ਹੋ ਜਾਵੇ।''ਆਖਿਰ ਸੁਨਿਆਰੇ ਨੇ ਸੋਨੇ ਦੀ ਚੱਟਾਨ ਦੇ 6 ਹਿੱਸੇ ਕਰ ਦਿੱਤੇ। ਚੋਰਾਂ ਨੇ ਇਕ-ਇਕ ਹਿੱਸਾ ਲੈ ਲਿਆ। ਸੁਨਿਆਰੇ ਨੇ ਮਿਹਨਤਾਨਾ ਮੰਗਿਆ ਤਾਂ ਚੋਰਾਂ ਨੇ ਉਸ ਨੂੰ ਮਾਰ ਦਿੱਤਾ। ਫਿਰ ਚੋਰਾਂ ਨੇ ਸੋਚਿਆ ਕਿ ਜਾਣ ਤੋਂ ਪਹਿਲਾਂ ਕੁਝ ਖਾ ਲਿਆ ਜਾਵੇ। ਉਨ੍ਹਾਂ ਸੁਨਿਆਰੇ ਵਲੋਂ ਲਿਆਂਦੇ ਗਏ ਲੱਡੂ ਖਾ ਲਏ। ਲੱਡੂ ਖਾਂਦਿਆਂ ਹੀ ਉਨ੍ਹਾਂ ਦੀ ਵੀ ਉਹੀ ਹਾਲਤ ਹੋਈ ਜੋ ਪਹਿਲੇ ਨੌਜਵਾਨਾਂ, ਮਹਾਤਮਾ ਤੇ ਸੁਨਿਆਰੇ ਦੀ ਹੋਈ ਸੀ। ਸੋਨੇ ਦੀ ਚੱਟਾਨ ਲਾਲਚ ਦੀ ਪ੍ਰਤੀਕ ਹੈ, ਜਿਸ ਨੇ ਵੀ ਉਸ ਨੂੰ ਆਪਣਾ ਬਣਾਉਣਾ ਚਾਹਿਆ, ਉਹੀ ਚੱਲ ਵਸਿਆ। ਜਿਥੇ ਲਾਲਚ ਪੈਦਾ ਹੁੰਦਾ ਹੈ, ਉਥੇ ਤਬਾਹੀ ਫੈਲ ਜਾਂਦੀ ਹੈ।


ਰਾਜਿੰਦਰ ਬੈਂਸ   
ਲੁਧਿਆਣਾ
 MOB.098765-16603    
rajinderbains1970@gmail.com

ਮਿੰਨੀ ਕਹਾਣੀ : ਨਜ਼ਰੀਆ - ਰਾਜਿੰਦਰ ਬੈਂਸ


ਜਲੰਧਰ ਵਿੱਚ ਰਹਿੰਦੀ ਮਨਪ੍ਰੀਤ ਦਾ ਵਿਆਹ ਅਮ੍ਰਿਤਸਰ ਦੇ ਗਗਨਦੀਪ ਨਾਲ ਹੋ ਗਿਆ।ਸਮਾ ਸਹੀ ਲੰਘ ਰਿਹਾ ਸੀ ਪਰ ਆਖਰ ਵਿੱਚ ਸੱਸ ਨੂੰਹ ਵਾਲਾ ਕਲੇਸ਼ ਸ਼ੁਰੂ ਹੋ ਗਿਆ। ਮਨਪ੍ਰੀਤ ਨੂੰ ਅਹਿਸਾਸ ਹੋਇਆ ਉਸ ਦੀ ਆਪਣੀ ਸੱਸ ਨਾਲ ਨਹੀ ਨਿਭਣੀ। ਸੱਸ ਪੁਰਾਣੇ ਖਿਆਲ ਵਾਲੀ ਸੀ ਤੇ ਮਨਪ੍ਰੀਤ ਨਵੇ ਵਿਚਾਰਾਂ ਵਾਲੀ। ਮਨਪ੍ਰੀਤ ਤੇ ਉਸਦੀ ਸੱਸ ਦੇ ਝਗੜੇ ਆਏ ਦਿਨ ਵੱਧ ਰਹੇ ਸਨ। ਦਿਨ ਬੀਤੇ ਮਹੀਨੇ ਬੀਤੇ ਸਾਲ ਬੀਤੇ ਨਾ ਤਾ ਸੱਸ ਮਨਪ੍ਰੀਤ ਦੇ ਹਰ ਕੰਮ ਵਿੱਚ ਟਿਪਣੀ ਕਰਨੋ ਹੱਟਦੀ ਤੇ ਨਾ ਮਨਪ੍ਰੀਤ ਸਿਧੇ ਮੂੰਹ ਜਵਾਬ ਦੇਣੋ ਹੱਟਦੀ। ਹਾਲਾਤਾਂ ਬਦ ਤੋਂ ਬਦਤਰ ਹੋ ਗਏ। ਮਨਪ੍ਰੀਤ ਨੂੰ ਆਪਣੀ ਸੱਸ ਨਾਲ ਪੂਰੀ ਨਫਰਤ ਹੋ ਗਈ ਸੀ। ਮਨਪ੍ਰੀਤ ਨੂੰ ਉਹ ਘੜੀ ਬਹੁਤ ਬੁਰੀ ਲੱਗਦੀ ਜਦੋ ਉਸਨੂੰ ਸਾਰਿਆਂ ਸਾਹਮਣੇ ਆਪਣੀ ਸੱਸ ਦਾ ਆਦਰ ਸਤਿਕਾਰ ਕਰਨਾ ਪੈਂਦਾ। ਉਹ ਹੁਣ ਕਿਸੇ ਤਰ੍ਹਾਂ ਵੀ ਆਪਣੀ ਸੱਸ ਤੋ ਪਿਛਾ ਛਡਾਉਣ ਲਈ ਸੋਚਦੀ ਰਹਿੰਦੀ। ਇੱਕ ਦਿਨ ਜਦੋ ਫਿਰ ਦੋਵਾਂ ਦਾ ਝਗੜਾ ਹੋਇਆ ਤਾ ਮਨਪ੍ਰੀਤ ਦੇ ਘਰਵਾਲੇ ਗਗਨ ਨੇ ਵੀ ਆਪਣੀ ਮਾਂ ਦਾ ਪੱਖ ਲਿਆ ਤਾ ਮਨਪ੍ਰੀਤ ਗੁੱਸੇ ਵਿੱਚ ਆ ਕੇ ਆਪਣੇ ਪੇਕੇ ਜਲੰਧਰ ਆਪਣੇ ਡੈਡੀ ਕੋਲ ਆ ਗਈ।ਮਨਪ੍ਰੀਤ ਦੇ ਪਿਤਾ ਅਫਸਰ ਰਿਟਾਇਰ ਸਨ ਤੇ ਸ਼ੌਕ ਨਾਲ ਹਕੀਮੀ ਕਰਦੇ ਸਨ। ਮਨਪ੍ਰੀਤ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਰੋ ਰੋ ਕੇ । ਤੇ ਪਿਤਾ ਨੂੰ ਕਿਹਾ ਮੈਨੂੰ ਜਹਿਰੀਲੀ ਦਵਾਈ ਦਿਉ ਕੋਈ ਮੈ ਉਸ ਨੂੰ ਮਾਰ ਦੇਣਾ ਨਹੀ ਤਾ ਮੈ ਮਰ ਜਾਣਾ। ਪਿਤਾ ਕੋਲੋ ਲਾਡਾ ਨਾਲ ਪਾਲੀ ਆਪਣੀ ਧੀ ਦਾ ਦੁੱਖ ਸਹਿ ਨਹੀ ਹੋਇਆ। ਪਿਤਾ ਨੇ ਕਿਹਾ ਕਿ ਬਸ ਇਹਨੀ ਗੱਲ ਪਿਛੇ ਮੇਰਾ ਪੁੱਤ ਰੋ ਰੋ ਕਮਲਾ ਹੋਇਆ। ਪਰ ਪੁੱਤ ਜੇ ਤੂੰ ਆਪਣੀ ਸੱਸ ਨੂੰ ਜਹਿਰ ਦੇ ਕੇ ਮਾਰ ਤਾ ਤੈਨੂੰ ਪੁਲਸ ਫੜ ਕੇ ਲੈ ਜਾਵੇਗੀ ਤੇ ਮੈਨੂੰ ਵੀ ਕਿਉਂਕਿ ਜਹਿਰ ਤਾ ਮੈ ਦਿਤਾ ਹੈ। ਏਦਾ ਕਰਨਾ ਸਹੀ ਨਹੀ। ਪਰ ਮਨਪ੍ਰੀਤ ਜਿਦ ਤੇ ਅੜੀ ਰਹੀ ਮੈਨੂੰ ਜਹਿਰ ਦੇਉ। ਮੈ ਕਿਸੇ ਵੀ ਕੀਮਤ ਤੇ ਉਸ ਦਾ ਮੂੰਹ ਨਹੀ ਦੇਖਣਾ।ਪਿਤਾ ਨੇ ਕਿਹਾ ਠੀਕ ਹੈ ਇਹ ਮੇਰਾ ਚੁਟਕੀ ਦਾ ਕੰਮ ਆ ਮੈ ਤੈਨੂੰ ਜੇਲ ਵੀ ਨਹੀ ਜਾਣ ਦੇਣਾ। ਇਹ ਸੁਣ ਕੇ ਮਨਪ੍ਰੀਤ ਦੀਆ ਅੱਖਾਂ ਵਿੱਚ ਚਮਕ ਆ ਗਈ ਤੇ ਹੈਰਾਨ ਹੋ ਕੇ ਪੁੱਛਣ ਲੱਗ ਗਈ ਇਹ ਕਿਦਾ ਹੋਵੇਗਾ ਮੈ ਆਪਣੀ ਸੱਸ ਨੂੰ ਮਾਰ ਦੇਵਾ ਤੇ ਪੁਲਸ ਤੋ ਵੀ ਬੱਚ ਜਾਵਾਂ । ਪਿਤਾ ਨੇ ਕਿਹਾ ਪੁੱਤ ਮੈ ਜੋ ਕਹਾਂਗਾ ਉਹ ਤੈਨੂੰ ਕਰਨਾ ਪੈਣਾ ਤੇ ਇਸ ਮੁਸੀਬਤ ਤੋ ਛੁਟਕਾਰਾ ਮਿਲ ਜਾਵੇਗਾ। ਮਨਪ੍ਰੀਤ ਨੇ ਕਿਹਾ ਪਾਪਾ ਜੋ ਤੁਸੀ ਕਹੋਗੇ ਮੈ ਕਰਾਗੀ। ਮੈਨੂੰ ਬਸ ਸੱਸ ਤੋ ਛੁਟਕਾਰਾ ਚਾਹੀਦਾ ਹੈ। ਉਸ ਦੇ ਪਿਤਾ ਅੰਦਰ ਗਏ ਤੇ ਇੱਕ ਜਹਿਰ ਦੀ ਪੁੜੀ ਲੈ ਆਏ ਤੇ ਮਨਪ੍ਰੀਤ ਦੇ ਹੱਥ ਤੇ ਰੱਖ ਦਿੱਤੀ ਤੇ ਕਿਹਾ ਪੁੱਤ ਇਸ ਵਿਚੋ ਰੋਜ ਇੱਕ ਚੁਟਕੀ ਆਪਣੀ ਸੱਸ ਨੂੰ ਰੋਟੀ ਜਾ ਚਾਹ ਵਿੱਚ ਮਿਲਾ ਕੇ ਦੇ ਦਵੀ। ਜਹਿਰ ਦੀ ਮਾਤਰਾ ਘੱਟ ਹੋਣ ਨਾਲ ਹੋਲੀ ਹੋਲੀ 6 ਮਹੀਨੇ ਅੰਦਰ ਮਰ ਜਾਵੇਗੀ ਤੇ ਲੋਕ ਸਮਝਣਗੇ ਕੁਦਰਤੀ ਮੌਤ ਹੋ ਗਈ। ਪਰ ਪੁੱਤ ਤੈਨੂੰ ਬਹੁਤ ਸਾਵਧਾਨੀ ਵਰਤਣੀ ਪੈਣੀ ਤੇਰੇ ਘਰਵਾਲੇ ਨੂੰ ਸ਼ੱਕ ਨਾ ਹੋਵੇ ਨਹੀ ਤਾ ਆਪਾ ਦੋਵਾਂ ਨੂੰ ਜੇਲ ਜਾਣਾ ਪੈਣਾ ।ਇਸ ਲਈ ਅੱਜ ਤੋਂ ਬਾਅਦ ਤੂੰ ਆਪਣੀ ਸੱਸ ਨਾਲ ਝਗੜਾ ਨਹੀਂ ਕਰਨਾ ਤੇ ਉਸ ਦੀ ਸੇਵਾ ਕਰੇਗੀ। ਉਹ ਤੈਨੂੰ ਕੁਝ ਵੀ ਕਹੇ ਤੂੰ ਚੁੱਪ ਚਾਪ ਸੁਣ ਲੈਣਾ ਤੇ ਕੋਈ ਜਵਾਬ ਨਹੀਂ ਦੇਣਾ। ਮਨਪ੍ਰੀਤ ਤੇ ਸੋਚਿਆ 6 ਮਹੀਨੇ ਦੀ ਗੱਲ ਆ ਫਿਰ ਛੁਟਕਾਰਾ ਮਿਲ ਜਾਣਾ ਤੇ ਉਹ ਝੱਟ ਪੱਟ ਮੰਨ ਗਈ ਤੇ ਖੁਸ਼ ਹੋ ਕੇ ਆਪਣੇ ਸਹੁਰੇ ਅਮ੍ਰਿਤਸਰ ਆ ਗਈ। ਸਹੁਰੇ ਆ ਮਨਪ੍ਰੀਤ ਨੇ ਰੋਜ ਆਪਣੀ ਸੱਸ ਨੂੰ ਰੋਟੀ ਵਿਚ ਜਹਿਰ ਦੇਣਾ ਸ਼ੁਰੂ ਕਰਤਾ। ਤੇ ਆਪਣਾ ਵਰਤਾਓ ਵੀ ਸੱਸ ਨਾਲ ਬਦਲ ਦਿੱਤਾ। ਹੁਣ ਉਹ ਕਿਸੇ ਤਾਨੇ ਦਾ ਜਵਾਬ ਨਹੀਂ ਦੇਂਦੀ ਸੀ ਸਗੋ ਗੁੱਸਾ ਪੀ ਕੇ ਮੁਸਕਰਾ ਕੇ ਸੁਣ ਲੈਦੀ। ਰੋਜ ਸੱਸ ਦੇ ਪੈਰ ਘੁੱਟਦੀ ਤੇ ਉਸ ਦਾ ਧਿਆਨ ਰੱਖਦੀ। ਉਸ ਤੇ ਸ਼ੱਕ ਨਾ ਹੋਵੇ ਇਸ ਲਈ ਸੱਸ ਦੀ ਪਸੰਦ ਦਾ ਖਾਣਾ ਬਣਾਉਂਦੀ। ਉਸ ਦੀ ਹਰ ਆਗਿਆ ਦਾ ਪਾਲਣ ਕਰਦੀ। ਕੁਝ ਹਫਤੇ ਲੰਘਦੇ ਲੰਘਦੇ ਸੱਸ ਦਾ ਸੁਭਾਅ ਵੀ ਬਦਲਣਾ ਸ਼ੁਰੂ ਹੋ ਗਿਆ। ਹੁਣ ਉਹ ਆਪਣੀ ਨੂੰਹ ਨੂੰ ਦਿਤੇ ਤਾਣਿਆ ਦਾ ਜਵਾਬ ਨਾ ਮਿਲਣ 'ਤੇ ਉਹਨੇ ਵੀ ਤਾਣੇ ਮਾਰਣੇ ਬੰਦ ਕਰ ਦਿੱਤੇ ਤੇ ਨੂੰਹ ਦੀ ਸੇਵਾ ਬਦਲੇ ਉਸ ਨੂੰ ਅਸ਼ੀਸ਼ਾ ਦੇਣ ਲੱਗ ਗਈ। ਕਰਦੇ ਕਰਦੇ ਚਾਰ ਮਹੀਨੇ ਹੋ ਗਏ। ਮਨਪ੍ਰੀਤ ਰੋਜ ਆਪਣੀ ਸੱਸ ਨੂੰ ਜਹਿਰ ਦੇ ਰਹੀ ਸੀ। ਪਰ ਹੁਣ ਘਰ ਦਾ ਮਾਹੌਲ ਬਿਲਕੁਲ ਬਦਲ ਗਿਆ ਸੀ ਜੋ ਸੱਸ ਆਪਣੀ ਨੂੰਹ ਨੂੰ ਗਾਲਾਂ ਕੱਢਦੀ ਨਹੀ ਥੱਕਦੀ ਸੀ ਉਹ ਹੁਣ ਆਡ ਗਵਾਡ ਮਨਪ੍ਰੀਤ ਦੀ ਸਿਫਤਾਂ ਦੇ ਪੁਲ ਬੰਨ੍ਹ ਰਹੀ ਸੀ ।ਨੂੰਹ ਦੇ ਨਾਲ ਬੈਠ ਕੇ ਰੋਟੀ ਖਾਦੀ। ਰਾਤੀ ਸੌਣ ਲੱਗੇ ਜਦੋ ਤੱਕ ਉਹ ਮਨਪ੍ਰੀਤ ਨਾਲ ਚਾਰ ਗੱਲਾ ਨਹੀ ਕਰਦੀ ਸੀ ਉਸ ਨੂੰ ਨੀਦ ਨਹੀ ਆਉਂਦੀ ਸੀ। ਜਦੋ ਛੇਵਾਂ ਮਹੀਨਾ ਆਇਆ ਤਾਂ ਮਨਪ੍ਰੀਤ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਦੀ ਸੱਸ ਉਸਨੂੰ ਆਪਣੀ ਨੂੰਹ ਨਹੀ ਧੀ ਸਮਝਦੀ ਹੈ ਤੇ ਮਨਪ੍ਰੀਤ ਨੂੰ ਸੱਸ ਵਿਚ ਆਪਣੀ ਮਰੀ ਮਾਂ ਦੀ ਛਵੀ ਨਜਰ ਆਉਣ ਲੱਗ ਗਈ। ਜਦੋ ਉਹ ਸੋਚਦੀ ਕਿ ਉਸ ਦੇ ਦਿੱਤੇ ਜਹਿਰ ਨਾਲ ਉਸ ਦੀ ਸੱਸ ਹੁਣ ਕੁਝ ਦਿਨ ਬਾਅਦ ਮਰ ਜਾਵੇਗੀ ਤਾ ਪਰੇਸ਼ਾਨ ਹੋ ਜਾਂਦੀ ਤੇ ਸੱਸ ਦਾ ਪਿਆਰ ਦੇਖ ਕੇ ਉਸਦੇ ਅੰਦਰੋ ਆਪਣੀ ਕੀਤੀ ਗਲਤੀ ਤੇ ਪਛਤਾਉਣ ਤੇ ਤੜਫਣ ਲੱਗੀ ।
ਇਸ ਤੜਫ ਵਿਚ ਉਹ ਆਪਣੇ ਪਾਪਾ ਕੋਲ ਜਲੰਧਰ ਆ ਗਈ ਤੇ ਬੋਲੀ ਪਾਪਾ ਮੇਰੀ ਸੱਸ ਬਹੁਤ ਚੰਗੀ ਹੈ ਮੈਨੂੰ ਜਹਿਰ ਦਾ ਅਸਰ ਖਤਮ ਕਰਨ ਵਾਲੀ ਦਵਾਈ ਦਿਉ, ਮੈ ਆਪਣੀ ਸੱਸ ਨੂੰ ਨਹੀ ਮਾਰਨਾ। ਉਹ ਮੈਨੂੰ ਆਪਣੀ ਧੀ ਸਮਝਦੀ ਹੈ ਤੇ ਮੈ ਉਹਨਾਂ ਨੂੰ ਆਪਣੀ ਮਾਂ ਦੀ ਤਰ੍ਹਾਂ ਪਿਆਰ ਕਰਦੀ ਹਾ। ਮਨਪ੍ਰੀਤ ਦੇ ਪਿਤਾ ਉਚੀ ਆਵਾਜ਼ ਵਿੱਚ ਹੱਸਣ ਲੱਗ ਪਏ ਤੇ ਬੋਲੇ ਉਹ ਮੇਰੇ ਕਮਲੇ ਪੁੱਤ ਮੈ ਤਾ ਤੈਨੂੰ ਹਜਮੇ ਵਾਲਾ ਚੂਰਨ ਦਿਤਾ ਸੀ ਤਾਂ ਕਿ ਤੇਰਾ ਨਜਰੀਆ ਬਦਲ ਸਕੇ ਹਾ ਹਾ ਹਾ ...ਆਪਣੀ ਔਲਾਦ ਨੂੰ ਸਹੀ ਰਸਤਾ ਦਿਖਾਉਣਾ ਮਾਂ ਪਿਉ ਦਾ ਫਰਜ ਹੈ।

ਰਾਜਿੰਦਰ ਬੈਂਸ
ਲੁਧਿਆਣਾ
 MOB.098765-16603    
rajinderbains1970@gmail.com